ਚੇਤਨ ਤੇ ਅਵਚੇਤਨ ਮੰਨ
ਅਸੀਂ ਜਦੋ ਕੋਈ ਨਵੀ ਚੀਜ ਲੈਣੀ ਹੁੰਦੀ ਹੈ ਤਾਂ ਅਸੀਂ ਉਸ ਬਾਰੇ ਪੂਰੀ ਜਾਣਕਾਰੀ ਲੈਣ ਦੀ ਕੋਸ਼ਿਸ਼ ਕਰਦੇ ਹਾਂ ਜਿਵੇ ਅਸੀਂ ਕੋਈ ਨਵਾਂ ਮੋਬਾਈਲ ਫੋਨ ਖਰੀਦਣਾ ਹੁੰਦਾ ਹੈ ਤਾਂ ਅਸੀਂ ਪਹਿਲਾਂ ਪੂਰੀ ਤਸੱਲੀ ਕਰਦੇ ਹਾਂ ਕਿ ਸਾਨੂ ਸਭ ਕੁਜ ਪਤਾ ਹੋਵੇ ਜਿਵੇਂ ਕਿ ਮੋਬਾਈਲ ਕਿਸ ਕੰਪਨੀ ਦਾ ਹੈ , ਉਸ ਦੀ ਸਪੇਸੀਫਿਕੇਸ਼ਨਸ ਕੀ ਹੈ। ਉਸ ਤੋਂ ਆਪਾਂ ਕਿੰਨਾ ਕ ਲਾਭ ਉਠਾ ਸਕਦੇ ਹਾਂ ਏਹੇ ਸਭ ਅਸੀਂ ਇਸ ਲਈ ਕਰਦੇ ਹਾਂ ਤਾਂਕਿ ਅਸੀਂ ਉਸ ਨੂੰ ਲੋੜ ਮੁਤਾਬਿਕ ਵਰਤ ਸਕੀਏ।
ਪਰ ਅਸੀਂ ਇਹ ਨਜਰੀਆ ਕਦੇ ਆਪਣੇ ਦਿਮਾਗ ਨੂੰ ਲੈਕੇ ਨਹੀਂ ਅਪਣਾਉਂਦੇ। ਮੋਬਾਈਲ ਫੋਨ ਤਾਂ ਕੁਝ ਸਾਲਾਂ ਤਕ ਰਹਿਣਾ ਹੈ ਪਰ ਦਿਮਾਗ਼ ਤਾਂ ਅੰਤ ਤਕ ਸਾਡੇ ਨਾਲ ਰਹੇ ਗਾ। ਉਸ ਬਾਰੇ ਅਸੀਂ ਜਾਨਣ ਦੀ ਕੋਸ਼ਿਸ਼ ਨਹੀਂ ਕਰਦੇ ਕਿ ਊਹੋ ਕਿਸ ਤਰਾਂ ਕੱਮ ਕਰਦਾ ਹੈ। ਜਿਆਦਾ ਤਰ ਲੋਕ ਇਸ ਗੱਲ ਉਤੇ ਗੌਰ ਨਹੀਂ ਕਰਦੇ।
ਚੇਤਨ ਤੇ ਅਵਚੇਤਨ ਮਨ ਸਾਡੇ ਦਿਮਾਗ ਦੇ ਦੋ ਭਾਗ ਜਾ ਦੋ ਰੂਪ ਹਨ ਜੋ ਆਪਣੇ ਵੱਖਰੇ-ਵੱਖਰੇ ਢੰਗ ਨਾਲ ਕੱਮ ਕਰਦੇ ਹਨ। ਚੇਤਨ ਤੇ ਅਵਚੇਤਨ ਮਨ ਬਾਰੇ ਅਸੀਂ ਵਿਦਵਾਨਾਂ ਜਾ ਕਥਾਵਾਚਕਾਂ ਰਾਹੀਂ ਸੁਣਦੇ ਰਹਿੰਦੇ ਹਨ। ਮੌਕੇ ਤੇ ਸਾਨੂ ਇਹ ਗੱਲਾਂ ਚੰਗੀਆਂ ਲਗਦੀਆਂ ਹਨ ਪਰ ਅਸੀਂ ਇਨ੍ਹਾਂ ਦਾ ਮਹੱਤਵ ਆਪਣੇ ਜੀਵਨ ਵਿਚ ਤਹਿ ਨਹੀਂ ਕਰ ਪਾਉਂਦੇ ਜਿਸ ਕਰਕੇ ਅਸੀਂ ਇਸ ਬਾਰੇ ਵਿਚਾਰ ਨਹੀਂ ਕਰਦੇ।
ਚਲੋ ਅਸੀਂ ਚੇਤਨ ਤੇ ਅਵਚੇਤਨ ਮਨ ਨੂੰ ਸੋਖੇ ਢੰਗ ਨਾਲ ਸੱਮਝਣ ਦੀ ਕੋਸ਼ਿਸ਼ ਕਰਦੇ ਹਾਂ।
ਚੇਤਨ ਮੰਨ :-
- ਚੇਤਨ ਮੰਨ ਸਾਡੀ ਚੇਤਨਾ ਅੰਦਰ ਹੁੰਦਾ ਹੈ। ਚੇਤਨਾ ਮਤਲਬ ਸਾਡੀ ਸਮਜ਼ ਵਿਚ ਹੋਣਾ।
- ਚੇਤਨ ਮੰਨ ਨਾਲ ਅਸੀਂ ਫੈਸਲੇ ਲੈਂਦੇ ਹਾਂ ਕਿ ਕੀ ਕਰਨਾ ਹੈ ਤੇ ਕੀ ਨਹੀਂ ,ਕੀ ਸਹੀ ਹੈ ਤੇ ਕਿ ਗ਼ਲਤ ਆਦਿ।
- ਹੱਥਾਂ ਨਾਲ ਕਮ ਕਰਨਾ ਪੈਰਾਂ ਨਾਲ ਚਲਣਾ ਆਦਿ , ਮਾਸਪੇਸ਼ੀਆਂ ਦਾ ਨਿਯੰਤਰਣ ਇਹ ਕੰਮ ਚੇਤਨ ਮਨ ਰਾਹੀਂ ਕੀਤੇ ਜਾਂਦੇ ਹਨ ।
- ਚੇਤਨ ਮੰਨ ਦੀ ਪ੍ਰੀਕਿਰਿਆ ਸੌਣ ਦੇ ਦੌਰਾਨ ਲਗਪਗ ਰੁਕ ਜਾਂਦੀ ਹੈ।
ਅਵਚੇਤਨ ਮੰਨ :-
- ਅਵਚੇਤਨ ਜੋ ਸਾਡੀ ਚੇਤਨਾ ਵਿਚ ਨਹੀਂ ਹੈ ਜਿਸ ਨੂੰ ਅਸੀਂ ਆਤਮਾ ਵੀ ਕਹਿੰਦੇ ਹਾਂ ।
- ਚੇਤਨ ਮੰਨ ਦੇ ਫੈਸਲੇ ਅਸੀਂ ਨਹੀਂ ਲਿੰਦੇ। ਸਾਨੂ ਇਸ ਨੂੰ ਦੱਸਣਾ ਨਹੀਂ ਪੈਂਦਾ ਕਿ ਕੀ ਕਰਨਾ ਹੈ ਤੇ ਕਿ ਨਹੀਂ।
- ਪਲਕਾਂ ਦਾ ਝਪਕਣਾ , ਖਾਣਾ ਹਜਮ ਕਰਨਾ ਦਿਲ ਦਾ ਧੜਕਣਾ ਆਦਿ ਕੱਮ ਅਵਚੇਤਨ ਮੰਨ ਕਰਦਾ ਹੈ। ਇਹ ਸਭ ਕੱਮ ਅਚੇਤ ਹੀ ਹੁੰਦੇ ਹਨ।
- ਅਵਚੇਤਨ ਮੰਨ ਕਦੇ ਆਰਾਮ ਨਹੀਂ ਕਰਦਾ। ਏਹੇ ਨੀਂਦ ਵਿਚ ਵੀ ਆਪਦਾ ਕੰਮ ਕਰਦਾ ਰਹਿੰਦਾ ਹੈ। ਜੋ ਸਾਡੇ ਸੁਪਨੇ ਆਓਂਦੇ ਹਨ ਊਹੋ ਅਵਚੇਤਨ ਮੰਨ ਕਾਰਨ ਹੀ ਆਓਂਦੇ ਹਨ।
ਅਸੀਂ ਹੁਣ ਚੇਤਨ ਤੇ ਅਵਚੇਤਨ ਮੰਨ ਵਿਚਕਾਰ ਅੰਤਰ ਤਾਂ ਸਮਝ ਲਿਆ ਹੈ, ਹੁਣ ਅਸੀਂ ਇਹ ਸਮਝਦੇ ਹਾਂ ਕਿ ਚੇਤਨ ਤੇ ਅਵਚੇਤਨ ਮੰਨ ਮਿਲਕੇ ਸਾਡੇ ਸੋਚਣ ਦੇ ਤਰੀਕੇ ਨੂੰ ਕਿਸ ਤਰ੍ਹਾਂ ਚਲਾਉਂਦੇ ਹਨ:-
ਛੋਟੇ ਬਚੇ ਆਪਣੇ ਆਸ ਪਾਸ ਦੇ ਮਾਹੌਲ ਤੋਂ ਹੀ ਸਿੱਖਦੇ ਹਨ। ਉਹ ਆਪਣੇ ਮਾਪਿਆਂ ਨੂੰ ਦੇਖ ਬੋਲੀ, ਰੀਤੀ ਰਿਵਾਜ ,ਸੰਸਕਾਰ ,ਪਹਿਰਾਵਾ ਸਿੱਖਦੇ ਹਨ ਤੇ ਆਪਣੇ ਧਰਮ ਬਾਰੇ ਜਾਣਦੇ ਹਨ। ਪਹਿਲਾ ਇਹ ਗੱਲਾਂ ਬਚੇ ਦੇ ਚੇਤਨ ਮੰਨ ਵਿਚ ਪ੍ਰਵੇਸ਼ ਕਰਦੀਆਂ ਹਨ ਤੇ ਬਾਅਦ ਵਿਚ ਜਦੋ ਇਹ ਗੱਲਾਂ ਅਵਚੇਤਨ ਮੰਨ ਵਿਚ ਪ੍ਰਵੇਸ਼ ਕਰਦੀਆਂ ਹਨ ਉਦੋਂ ਇਨ੍ਹਾਂ ਤੇ ਬਚੇ ਦਾ ਪੱਕਾ ਵਿਸ਼ਵਾਸ ਬਣ ਜਾਂਦਾ ਹੈ। ਇਹ ਵਿਸ਼ਵਾਸ ਤੇ ਉਹ ਬਚਾ ਕਦੇ ਹੀ ਸਵਾਲ ਚੁੱਕਦਾ ਹੈ। ਸਵਾਲ ਨਾ ਚੁੱਕਣ ਕਾਰਨ ਉਹ ਬਚਪਨ ਵਿਚ ਸਿਖਿਆ ਗ਼ਲਤ ਗੱਲਾਂ ਨੂੰ ਵੀ ਸਹੀ ਮੰਨ ਕੇ ਜੀਵਨ ਵਤੀਤ ਕਰਦਾ ਹੈ। ਇਸੇ ਕਾਰਨ ਉਹ ਆਪ ਵੀ ਦੁਖੀ ਰਹਿੰਦਾ ਹੈ ਤੇ ਆਪਣੇ ਨਾਲ ਦੀਆਂ ਨੂੰ ਵੀ ਦੁਖੀ ਕਰਦਾ ਹੈ।
ਅਸੀਂ ਇਸ ਗੱਲ ਨੂੰ ਉਧਾਰਨ ਨਾਲ ਸੰਖੇਪ ਵਿਚ ਸਮਝਦੇ ਹਾਂ :-
ਅਸੀਂ ਪਹਿਲੀ ਬਾਰ ਜਦੋ ਆਪਣੇ ਬਜ਼ੁਰਗਾਂ ਜਾ ਮਾਪਿਆਂ ਤੋਂ ਜਨਮ -ਮਰਨ ਤੇ ਜੂਨਾਂ ਬਾਰੇ ਸੁਣਦੇ ਹਾਂ ਤਾਂ ਸਾਨੂ ਪਹਿਲੀ ਵਾਰ ਇਹ ਗੱਲ ਅਜੀਬ ਲੱਗਦੀ ਹੈ। ਅਸੀਂ ਪਹਿਲੀ ਵਾਰੀ ਇਸ ਗੱਲ ਤੇ ਵਿਸ਼ਵਾਸ਼ ਨਹੀਂ ਕਰਦੇ ( ਮਤਲਬ ਇਹ ਗੱਲ ਸਾਡੇ ਚੇਤਨ ਮੰਨ ਵਿਚ ਰਹਿੰਦੀ ਹੈ )। ਜਦੋ ਅਸੀਂ ਹੋਰਨਾਂ ਥਾਵਾਂ ਜਾ ਧਾਰਮਿਕ ਸਥਾਨਾਂ ਵਿਚ ਇਹੋ ਜੂਨਾ ਦੀ ਗੱਲਾਂ ਬਾਰੇ ਸੁਣਦੇ ਹਾਂ ਅਤੇ ਧਰਮ ਗ੍ਰੰਥਾਂ ਵਿਚ ਇਨ੍ਹਾਂ ਅੱਖਰਾਂ ਨੂੰ ਪੜ੍ਹਦੇ ਹਾਂ ਤਾਂ ਸਾਨੂ ਇਹ ਗੱਲਾਂ ਸਹੀ ਲੱਗਦੀਆਂ ਹਨ (ਮਤਲਬ ਸਾਡੇ ਚੇਤਨ ਮੰਨ ਨੇ ਫੈਸਲਾ ਲੈ ਲਿਆ ਹੈ ਕਿ ਇਹ ਗੱਲ ਸਹੀ ਹੈ ) । ਹੁਣ ਇਹ ਗੱਲ ਸਾਡੇ ਅਚੇਤ ਮੰਨ ਵਿਚ ਪ੍ਰਵੇਸ਼ ਕਰ ਕੇ ਇਕ ਪੱਥਰ ਦੀ ਲਕੀਰ ਹੋ ਜਾਂਦੀ ਹੈ।
ਇਹ ਘੁੜਾ ਵਿਸ਼ਵਾਸ਼ ਹੀ ਅਗੇ ਜਾਕੇ ਅੰਧਵਿਸ਼ਵਾਸ਼ ਦਾ ਕਾਰਨ ਬਣਦਾ ਹੈ। ਕਿਵੇਂ ਆਓ ਸਮਝੀਏ :-
ਜੇਕਰ ਜੂਨਾਂ ਹਨ ਤਾ ਆਤਮਾ ਵੀ ਹੋਵੇਗੀ ,ਜੇ ਆਤਮਾ ਹੈ ਤਾ ਨਰਕ ਸਵਰਗ ਵੀ ਹੋਵੇਗਾ ਜੇਕਰ ਨਰਕ ਸਵਰਗ ਹੱਨ ਤਾ ਯਮਰਾਜ ਤੇ ਚਿਤ੍ਰਗੁਪਤ ਹੋਣਗੇ-------- ਦੇਵੀ ਦੇਵਤੇ ਵੀ ਹੋਣਗੇ ਪਾਪ ਪੁਨ ਵੀ ਹੋਵੇਗਾ ਤੇ ਉਸ ਦਾ ਲੇਖਾ ਜੋਖਾ ਵੀ ਹੋਵੇ ਗਾ-------ਤੇ ਹੋਰ ਬੇਅੰਤ ਗੱਲਾਂ। ਇਹ ਸਭ ਗੱਲਾਂ ਇਕ ਦੂਜੇ ਨਾਲ ਸੰਬੰਧ ਰੱਖਦਿਆਂ ਹਨ। ਇਨ੍ਹਾਂ ਗੱਲਾਂ ਵਿਚ ਪੈਕੇ ਹੀ ਵਿਅਕਤੀ ਵਹਿਮ ਭਰਮਾ ਦਾ ਸ਼ਿਕਾਰ ਬਣਦਾ ਹੈ। ਇਹ ਗੱਲਾਂ ਸਾਡੇ ਵਿਚ ਅਵਚੇਤਨ ਮੰਨ ਵਿਚ ਘਰ ਕਰ ਜਾਂਦੀਆਂ ਹਨ। ਅਵਚੇਤਨ ਮੰਨ ਵਿਚ ਹੋਣ ਕਾਰਨ ਇਨ੍ਹਾਂ ਗੱਲਾਂ ਉਤੇ ਸਵਾਲ ਨਹੀਂ ਚੱਕਿਆ ਜਾਂਦਾ ਤੇ ਇਨ੍ਹਾਂ ਉਤੇ ਵਿਅਕਤੀ ਦਾ ਗੂੜਾ ਵਿਸ਼ਵਾਸ਼ ਬਣ ਜਾਂਦਾ ਹੈ। ਅਗੇ ਜਾਕੇ ਇਹ ਵਿਸ਼ਵਾਸ਼ ਹੀ ਅੰਧ ਵਿਸ਼ਵਾਸ਼ ਦਾ ਰੂਪ ਧਾਰ ਲੈਂਦਾ ਹੈ। ਜਨਮ ਮਾਰਨ ਤੇ ਵਿਸ਼ਵਾਸ਼ ਕਾਰਨ ਵਾਲਾ ਵਿਅਕਤੀ ਹੀ ਫੇਰ ਇਸ ਗੇੜ ਤੋਂ ਬਚਨ ਦੇ ਉਪਾਅ ਲੱਭਦਾ ਹੈ ਤੇ ਉਪਾਅ ਦੱਸਣ ਵਾਲਿਆਂ ਦੀ ਦੁਕਾਨ ਉਪਾਅ ਦੱਸਣ ਨਾਲ ਚਲਦੀ ਰਹਿੰਦੀ ਹੈ।
ਸਿੱਟਾ :- ਅਸੀਂ ਵੇਖਿਆ ਕਿ ਕਿਸ ਤਰਾਂ ਚੇਤਨ ਤੇ ਅਵਚੇਤਨ ਮੰਨ ਕੱਮ ਕਰਦੇ ਹਨ ਨਾਲ ਹੀ ਸਾਡੇ ਸੋਚਣ ਦਾ ਤਰੀਕਾ ਕਿਸ ਤਰਾਂ ਕੱਮ ਕਰਦਾ ਹੈ। ਸਾਡੇ ਅਵਚੇਤਨ ਮੰਨ ਵਿਚ ਜਿਸ ਤਰਾਂ ਸਾਡੇ ਦੁਆਰਾ ਮੰਨੀਆਂ ਹੋਈਆਂ ਗੱਲਾਂ ਜਮਾਹ ਰਹਿੰਦੀਆਂ ਹੱਨ ਅਤੇ ਸਾਡੇ ਆਉਣ ਵਾਲੇ ਫੈਸਲਿਆਂ ਤੇ ਅਚਨਚੇਤ ਹੀ ਭਰਬਾਵ ਪਾਉਂਦੀਆਂ ਹੰਨ । ਮੰਨ ਦੇ ਇਸ ਸੁਭਾ ਨੂੰ ਸਮਝ ਕੇ ਜੇਕਰ ਅਸੀਂ ਆਪਣੀ ਸੋਚ ਤੇ ਸਵਾਲ ਚੁੱਕੀਏ ਕਿ ਮੈ ਜੋ ਹੁਣ ਤੱਕ ਸਿਖਿਆ ਹੈ ਓਹੋ ਸਹੀ ਹੈ ? ਕਿ ਜਿਨ੍ਹਾਂ ਗੱਲਾਂ ਤੇ ਮੈ ਵਿਸ਼ਵਾਸ਼ ਕਰਦਾ ਹਨ ਉਹ ਸਹੀ ਹੱਨ ? ਕਿ ਜੋ ਮੇਰੀ ਹੁਣ ਵਿਚਾਰ ਧਾਰਾ ਹੈ ਉਹ ਸਹੀ ਹੈ ? ਅਗਰ ਅਸੀਂ ਇਸ ਤਰਾਂ ਹੀ ਅਵਚੇਤਨ ਮੰਨ ਨੂੰ ਜਾਣ ਕੇ ਪੁਰਾਣੀ ਸੋਚ ਉਤੇ ਵਿਵੇਕ ਬੁਧੀ ਨਾਲ ਵਿਚਾਰ ਕਰੀਏ ਅਤੇ ਬੇਹਤਰ ਨਤੀਜਿਆਂ ਵਾਲੀ ਵਿਚਾਰਧਾਰਾ ਅਪਣੀਏ ਉਦੋਂ ਹੀ ਅਸੀਂ ਆਪਣੀ ਬਣਾਈ ਸਮੱਸਿਆਵਾਂ ਤੋਂ ਬਚ ਸਕਦੇ ਹਾਂ।
ਬੋਹਤ ਸੋਹਣਾ ਲਿਖਿਆ ਬਈ ਜੀ ਸਹੀ ਗੱਲ੍ਹ ਕਹਿ ਤੁਸੀ
ReplyDeleteਗੁਡ
ReplyDeleteਗੁਡ
ReplyDeleteBoht sohna vichaar 👍👍
ReplyDeleteBhot vdya likhya 22
ReplyDeleteਬਹੁਤ ਵਧੀਆ ਵਿਚਾਰ ਭਰਾ 👌👌
ReplyDeleteGreat work very knowledgeable
ReplyDeleteGood👍👍
ReplyDeleteਸੁੰਦਰ 😍
ReplyDeleteਅਵਚੇਤਨ ਮਨ ਦੁਆਰਾ ਸਾਨੂੰ ਸਮੇਂ ਸਮੇਂ ਤੇ ਸੇਧਿਤ ਕੀਤਾ ਜਾਂਦਾ ਹੈ।
ReplyDeleteGood.
ReplyDeleteKeep it up!