ਦੋ ਪਹਿਲੂ
ਸਮੱਸਿਆ : ਸਿੱਕੇ ਦੇ ਦੋ ਪਹਿਲੂ ਹੁੰਦੇ ਹੱਨ। ਪਰ ਅਸੀਂ ਇਕ ਸਮੇ ਤੇ ਸਿਕੇ ਦੇ ਇਕ ਪਹਿਲੂ ਨੂੰ ਹੀ ਦੇਖ ਸਕਦੇ ਹਾਂ। ਇਹ ਉਦਾਹਰਣ ਸਾਡੇ ਸੋਚਣ ਦੇ ਤਰੀਕੇ ਤੇ ਵੀ ਸਹੀ ਬੈਠਦੀ ਹੈ। ਜੀਵਨ ਵਿੱਚ ਹਰ ਚੀਜ ਦੇ ਦੋ ਪਹਿਲੋਂ ਹੁੰਦੇ ਹੱਨ। ਆਸਾਨ ਭਾਸ਼ਾ ਵਿੱਚ ਇਸਨੂੰ ਚੰਗਾ ਪੱਖ ਜਾ ਮਾੜਾ ਪੱਖ ਕਹ ਸੱਕਦੇ ਹਾਂ। ਅਸੀਂ ਇਕ ਸਮੇ ਤੇ ਕਿਸੇ ਵੀ ਚੀਜ ਦਾ ਕੋਈ ਇਕ ਪਹਿਲੂ ਹੀ ਦੇਖਦੇ ਹਾਂ। ਜੋ ਕਿ ਸੋਚਣ ਸ਼ਕਤੀ ਦੇ ਮੁਤਾਬਕ ਸਹੀ ਵੀ ਹੈ। ਪਰ ਅਸੀਂ ਇਕ ਪੱਖੋਂ ਸੋਚ ਦੇ ਇਹਨੇ ਆਦਿ ਹੋ ਚੁਕੇ ਹਾਂ ਕਿ ਅਸੀਂ ਇਹ ਗੱਲ ਭੁੱਲ ਜਾਂਦੇ ਹਾਂ ਕਿ ਕੋਈ ਵੀ ਚੀਜ ਪੂਰੀ ਤਰ੍ਹਾਂ ਸਹੀ ਜਾ ਗਲਤ ਨਹੀਂ ਹੋ ਸਕਦੀ। ਅਸੀਂ ਦੋਨੋ ਪਹਿਲੂਆਂ ਨੂੰ ਵਿਚਾਰਨਾ ਭੁੱਲ ਹੀ ਜਾਂਦੇ ਹਾਂ।
ਉਦਾਹਰਣ : ਇਸ ਗੱਲ ਨੂੰ ਸਮਝਣ ਲਈ ਇਨ੍ਹਾਂ ਦੋ ਪਹਿਲੂਆਂ ਦੀ ਉਦਾਹਰਣ ਨੂੰ ਆਪਣੇ ਆਪ ਨਾਲ ਜੋੜ ਕੇ ਦੇਖੋ। ਕਿ ਤੁਸੀਂ ਕਹਿ ਸਕਦੇ ਹੋ ਕਿ ਮੈ ਬਹੁਤ ਚੰਗਾ ਹਾਂ। ਜੋ ਮੈ ਕੱਮ ਕਰਦਾ ਹਾਂ ਉਹ ਬਿਲਕੁਲ ਸਹੀ ਹੁੰਦਾ ਹੈ। ਜੇਕਰ ਤੁਹਾਨੂੰ ਇਹ ਸਹੀ ਲੱਗਦਾ ਹੈ ਤਾਂ ਤੁਸੀਂ ਆਪਣੀ ਚੰਗਿਆਈ ਵਾਲਾ ਪੱਖ ਹੀ ਦੇਖ ਰਹੇ ਹੋ। ਪਰ ਜੇ ਤੁਹਾਡਾ ਜਵਾਬ ਇਹ ਹੈ ਕਿ ਮੈ 100 ਪ੍ਰਤੀਸ਼ਤ ਖਰਾ ਨਹੀਂ ਹਾਂ, ਮੈ ਬਹੁਤ ਗ਼ਲਤੀਆਂ ਵੀ ਕਰਦਾ ਹਾਂ। ਇਸ ਵਕਤ ਤੁਸੀਂ ਦੋਨੋ ਪਹਿਲੂਆਂ ਨੂੰ ਸਮਜ ਪਰਖ ਤੇ ਵਿਚਾਰ ਰਹੇ ਹੋ। ਇਸ ਤੋਂ ਤੁਹਾਨੂੰ ਇਹ ਗੱਲ ਤਾ ਜਰੂਰ ਸਪਸ਼ਟ ਹੋ ਗਈ ਹੋਵੇਗੀ ਕਿ ਨਾ ਤਾ ਕੋਈ ਪੂਰੀ ਤਰ੍ਹਾਂ ਸਹੀ ਹੁੰਦਾ ਹੈ ਤੇ ਨਾ ਹੀ ਗਲਤ। ਸਾਡੇ ਵਿਰੋਦੀ ਨੂੰ ਸਿਰਫ ਸਾਡੀ ਖ਼ਾਮੀਆਂ ਹੀ ਦਿਖਦੀਆਂ ਹੱਨ, ਅਸੀਂ ਜਿਸ ਨੂੰ ਪਸੰਦ ਨਹੀਂ ਕਰਦੇ ਉਸਦੀਆਂ ਕਮੀਆਂ ਹੀ ਗਿਣਵਾਓਂਦੇ ਹਾਂ। ਅੱਸੀ ਇਹ ਭੁੱਲ ਜਾਂਦੇ ਹਾਂ ਕਿ ਉਸ ਵਿਅਕਤੀ ਵਿੱਚ ਕਿਹੜੀ ਚੀਜ ਸੇਧ ਲੈਣ ਵਾਲੀ ਹੈ।
ਤੱਥ : ਇਹ ਇਕ ਬੜੀ ਸਮੱਸਿਆ ਤਾਂ ਨਹੀਂ ਲੱਗਦੀ। ਪਰ ਇਸ ਨੂੰ ਨਜ਼ਰ ਅੰਦਾਜ ਕਰਨ ਦੇ ਕਾਰਨ ਹੀ ਇਹ "ਇਕ ਪੱਖੀ ਸੋਚ" ਸਾਡੀ ਕਦਰਾਂ-ਕੀਮਤਾਂ ਦਾ ਹਿਸਾ ਬਣ ਜਾਂਦੀ ਹੈ। ਇਹ ਇਕ ਪੱਖੀ ਸੋਚ ਨੂੰ ਹੋਰ ਵਧਾਵਾ ਤੇ ਅੱਤੁਟ ਬਣਾਉਂਦੀ ਹੈ, ਅੱਜ ਦੇ ਸਮੇ ਦੀ ਵਿਗਿਆਪਨ ਪ੍ਰਣਾਲੀ, ਸੋਸ਼ਲ ਮੀਡਿਆ ਪਲੇਟਫਾਰਮ ਤੇ ਸਿਨੇਮਾ ਜਗਤ ਦੀ ਰੰਗੀਨ ਦੁਨੀਆ। ਵਿਗਿਆਪਨ ਵਿਚ ਸਿਰਫ ਤੁਹਾਨੂੰ ਕਿਸੇ ਚੀਜ ਦੀ ਚੰਗਿਆਈ ਹੀ ਦੱਸੀ ਜਾਂਦੀ ਹੈ ਤੇ ਕਿੱਸੇ ਵੀ ਚੀਕ ਬਾਰੇ ਬਸ ਚੰਗਾ ਪੱਖ ਹੀ ਦਿਖਾਇਆ ਜਾਂਦਾ ਹੈ। ਸਿਨੇਮਾ ਜਗਤ ਵਿੱਚੋ ਫਿਲਮ ਦੇ ਨਾਇਕ ਨੂੰ ਚੰਗਾ ਤੇ ਖਾਲਨੀਯਕ ਨੂੰ ਮਾੜਾ ਹੀ ਦਿਖਾਇਆ ਜਾਂਦਾ ਹੈ। ਸੋਸ਼ਲ ਮੀਡਿਆ ਪਲੇਟਫਾਰਮ ਤੇ ਤੁਹਾਨੂੰ ਜੋ ਬੰਦੇ ਖੁਸ਼ ਸਮਰਿਧ ਤੇ ਸੰਪੂਰਨ ਦਿਖਾਈ ਦਿੰਦੇ ਹਨ। ਉਹ ਸਿਕੇ ਦਾ ਇਕ ਪਹਿਲੂ ਹੀ ਦਿੱਖ ਰਿਹਾ ਹੈ ਤੇ ਅਸੀਂ ਉਸ ਨੂੰ ਹੀ ਉਨ੍ਹਾਂ ਦੀ ਜਿੰਦਗੀ ਦਾ ਇਕਮਾਤਰ ਸੱਚ ਸਮਜ ਲੈਂਦੇ ਹਾਂ। ਇਹ ਪੱਖ ਅਚਨਚੇਤ ਹੀ ਤੁਹਾਡੇ ਮੰਨ ਵਿੱਚ ਤੁੰਨਿਆ ਗਿਆ ਹੈ ਤੇ ਤੁਹਾਨੂੰ ਪਤਾ ਵੀ ਨਹੀਂ ਚਲਦਾ। ਜਦੋ ਅਸੀਂ ਆਪਣੇ ਦਿਮਾਗ ਦਾ ਇਕ ਪੱਖ ਹੀ ਵਿਚਰਦੇ ਹਾਂ ਉਦੋਂ ਇਹ ਪਖੰਡ (hypocrisy) ਬਣ ਜਾਂਦਾ ਹੈ। ਜੋ ਇਹ ਗੱਲ ਧਰਮ ਤੇ ਲਾਗੂ ਕਰਦਾ ਹੈ। ਉਦੋਂ ਉਸ ਦਾ ਧਰਮ ਸਭ ਤੋਂ ਉੱਤਮ ਬਣ ਜਾਂਦਾ ਹੈ। ਕਿਸੇ ਪਹਿਲੂ ਦਾ ਇਕ ਹਿਸਾ ਤੁਹਾਨੂੰ ਭਰਮਾਂ ਕੇ ਰੱਖਦਾ ਹੈ।
NOTE :-
1. If you like or dislike this article then let us know in comments .
2. Also give us suggestion's on topics , we will post next article on that.
3. Do share and support.
I can apple this in decision making, great.
ReplyDelete👏👏👏👏✒✒
ReplyDeleteNice content.
ReplyDeleteNice bro👍
ReplyDelete👌👌
ReplyDeleteWell done bro
ReplyDelete