ਬਿਹਤਰ ਸਵਾਲ
ਇੱਕ ਚੰਗਾ ਸਵਾਲ ਇੱਕ ਲਾਜਵਾਬ ਉਤਰ ਨਾਲੋਂ ਬੇਹਤਰ ਹੁੰਦਾ ਹੈ : ਇਸ ਪੰਕਤਿ ਵਿੱਚ ਇਕ ਜਵਾਬ ਵੀ ਹੈ ਤੇ ਇਕ ਸਵਾਲ ਵੀ ਤੁਸੀਂ ਇਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਇਹ ਤੁਹਾਡੇ ਉੱਤੇ ਨਿਰਭਰ ਕਰਦਾ ਹੈ। ਇਹ ਪੰਕਤਿ ਬਹੁਤ ਹੀ ਕਮਾਲ ਦੀ ਹੈ। ਕਿਉਂਕਿ ਜੇਕਰ ਤੁਸੀ ਇਸ ਨੂੰ ਇਕ ਸਵਾਲ ਦੀ ਤਰ੍ਹਾਂ ਦੇਖਦੇ ਹੋ ਤਾਂ ਤੁਸੀਂ ਕਈ ਕੋਸਿਸਾਂ ਤੋਂ ਬਾਅਦ ਵੀ ਇਸ ਦਾ ਕੋਈ ਇਕ ਉਤਰ ਨਹੀਂ ਲੱਭ ਸਕਦੇ ਜੇ ਤੁਸੀਂ ਇਹ ਸਵਾਲ ਹੋਰ ਲੋਕਾਂ ਨੂੰ ਪੁਛੋਗੇ ਤਾ ਹਰ ਕਿਸੇ ਦਾ ਅਲੱਗ ਉਤਰ ਹੋਵੇਗਾ। ਜੇਕਰ ਤੁਸੀਂ ਇਸ ਪੰਕਤਿ ਨੂੰ ਇਕ ਉਤਰ ਵਜੋਂ ਵੇਖੋਗੇ ਤਾਂ ਤੁਸੀਂ ਇੱਕ ਵਾਰ ਤਾਂ ਸੋਚਣ ਤੇ ਮਜਬੂਰ ਹੋ ਜਾਓਗੇ ਕੀ ਕਿਸ ਤਰ੍ਹਾਂ ਇਹ ਪੰਕਤਿ ਆਪਣੇਆਪ ਤੇ ਸਹੀ ਢੁਕਦੀ ਹੈ। ਇਹ ਪੰਕਤੀ ਤੇ ਸੋਚ ਵਿਚਾਰ ਕਰਕੇ ਨਿਕਲੇ ਨਤੀਜਿਆਂ ਦਾ ਸਾਰ ਤਾਂ ਤੁਸੀਂ ਕੱਢ ਸਕਦੇ ਹੋ ਪਰ ਕੋਈ ਇਕ ਜਵਾਬ ਤੇ ਸੰਤੁਸ਼ਟ ਨਹੀਂ ਹੋ ਸਕਦੇ।
ਕਈ ਜਵਾਬਾਂ ਵਿੱਚੋਂ ਇਕ ਜਵਾਬ :- ਇਸ ਵਿਚਾਰ ਨੂੰ ਸਮਝਣ ਲਈ ਇਕ ਉਦਾਹਰਣ ਵੇਖਦੇ ਹਾਂ। ਜੇਕਰ ਸਕੂਲ ਵਿਚ ਵਿਦਿਆਰਥੀਆਂ ਤੋਂ ਪੁੱਛਿਆ ਜਾਵੇ ਕਿ ਸਕੂਲ ਦਾ ਕਾਰ ਵਿਹਾਰ ਕਿਸ ਤਰ੍ਹਾਂ ਚਲਦਾ ਹੈ। ਇਹ ਸਵਾਲ ਦਾ ਜਵਾਬ ਲਗਪਗ ਸਾਰੇ ਵਿਦਿਆਰਥੀਆਂ ਦਾ ਇਕੋ ਜਿਹਾ ਹੋਵੇਗਾ। ਜਿਵੇਂ ਸਕੂਲ ਵਿਚ ਪ੍ਰਿੰਸੀਪਲ ਕਾਗਜ਼ੀ ਕੱਮ ਸੰਭਾਲਦਾ ਹੈ, ਅਧਿਆਪਕ ਵਿਦਿਆਰਥੀਆਂ ਨੂੰ ਸਿਖਿਆ ਦੇਣ ਦਾ ਕੰਮ ਕਰਦਾ ਹੈ , ਸਫਾਈ ਕਰਮਚਾਰੀ ਸਫਾਈ ਦਾ ਧਿਆਨ ਰੱਖਦਾ ਹੈ ਆਦਿ। ਕੁਝ ਇਸ ਤਰ੍ਹਾਂ ਇਸ ਦਾ ਉਤਰ ਹੋਵੇਗਾ। ਇਸ ਤਰ੍ਹਾਂ ਦੇ ਜਵਾਬ ਦਾ ਇੱਕ ਲਾਜਵਾਬ ਉੱਤਰ ਨਿਕਲ ਕੇ ਆ ਜਾਂਦਾ ਹੈ ਤੇ ਇਸ ਉੱਤਰ ਤੇ ਲਗੇ ਫੁੱਲਸਟੋਪ ਵਾਂਗ ਹੀ ਵਿਦਿਆਰਥੀ ਦੀ ਸੋਚਣ ਸ਼ਕਤੀ ਤੇ ਵੀ ਫੁੱਲਸਟੋਪ ਲੱਗ ਜਾਂਦਾ ਹੈ।
ਵਿਦਿਆਰਥੀ ਦੀ ਰਚਨਾਤਮਕ ਬਿਰਤੀ ਨੂੰ ਪ੍ਰਫੁਲਤ ਹੋਣ ਦਾ ਮੌਕਾ ਨਹੀਂ ਮਿਲਦਾ ਤੇ ਉਹ ਇਸ ਇਕ ਜਵਾਬ ਨਾਲ ਹੀ ਸੰਤੁਸ਼ਟ ਹੋ ਜਾਂਦਾ ਹੈ। ਪਰ ਜੇਕਰ ਸਵਾਲ ਪੁੱਛਿਆ ਜਾਵੇ ਕਿ ਸਕੂਲ ਦੀ ਪ੍ਰਣਾਲੀ ਨੂੰ ਕਿਸ ਤਰ੍ਹਾਂ ਬੇਹਤਰ ਬਣਾਇਆ ਜਾ ਸਕਦਾ ਹੈ ? ਤਾਂ ਹਰ ਇਕ ਵਿਦਿਆਰਥੀ ਦਾ ਜਵਾਬ ਕੁਝ ਅਲੱਗ ਹੋਵੇਗਾ। ਇਹ ਜਵਾਬ ਕਲਪਨਾਤਮਕ ਤੇ ਰਚਨਾਤਮਕ ਸੋਚ ਦੇ ਦਰਵਾਜੇ ਖੋਲ੍ਹਦਾ ਹੈ। ਇਹ ਸਵਾਲ ਉਨ੍ਹਾਂ ਦੀ ਮਾਨਸਕ ਸੋਚ ਨੂੰ ਵਧਾਵਾ ਦਿੰਦਾ ਹੈ। ਇਸ ਉਦਾਹਰਣ ਤੋਂ ਤੁਸੀਂ ਸੱਮਝ ਹੀ ਗਏ ਹੋਵੋ ਗਏ ਕਿ ਇਕ ਚੰਗਾ ਸਵਾਲ ਇੱਕ ਲਾਜਵਾਬ ਉੱਤਰ ਨਾਲੋ ਬੇਹਤਰ ਹੁੰਦਾ ਹੈ ।
Good
ReplyDeleteGreat
ReplyDeleteHnji smjgye
ReplyDelete