ਬਿਨਾ ਕਿਸੇ ਲਕਸ਼ ਮਿਥੇ ਜੀਵਨ ਵਿਅਰਥ ਜਾ ਜਾਪਦਾ ਹੈ। ਲਕਸ਼ ਔਹੀ ਸਹੀ ਹੈ ਜੋ ਸਾਡਾ ਜੀਵਨ ਸੁਖਾਲਾ ਬਣਾਏ। ਤੇਜੀ ਨਾਲ ਚਲਦੀ ਦੁਨੀਆਂ ਵਿਚ ਭਾਵੇਂ ਅਸੀਂ ਇਹ ਸਵਾਲ ਆਪਣੇ ਆਪ ਨੂੰ ਨਾ ਪੁਛੀਏ ਪਰ ਅਸੀਂ ਇਸ ਜੱਗ ਵਿੱਚ ਟਿਕੇ ਰਹਿਣ ਲਈ ਕੁਝ ਲਖਸ਼ ਤਾਂ ਜਰੂਰ ਮਿਥੇ ਹੋਏ ਹੁੰਦੇ ਹਾਂ। ਜਦੋ ਅਸੀਂ ਲਕਸ਼ ਮਿੱਠੇ ਹੋਏ ਹੱਨ ਹੁਣ ਉਸ ਨੂੰ ਸਾਮ੍ਹਣੇ ਰੱਖ ਕੇ ਉਨ੍ਹਾਂ ਦੀ ਪ੍ਰਾਪਤੀ ਵੱਲ ਕੱਮ ਕਰਨਾ ਹੁੰਦਾ ਹੈ। ਪਰ ਇਹ ਖੇਡ ਏਨੀ ਅਸਾਂ ਨਹੀਂ ਹੁੰਦੀ । ਜਦੋ ਵਿਅਕਤੀ ਕੱਮ ਕਰਨਾ ਸ਼ੁਰੂ ਕਰਦਾ ਹੈ। ਉਸ ਨੂੰ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਚੁਣੌਤੀਆਂ ਵਿਚੋਂ ਇਕ ਚੁਣੌਤੀ ਇਹ ਹੈ ਕਿ ਮੈਨੂੰ ਆਪਣਾ ਲਕਸ਼ ਤਾ ਪਤਾ ਹੈ ਪਰ "ਮੈਂ ਆਪਣੀ ਸਾਰੀ ਸ਼ਕਤੀ ਤੇ ਸਮਾਂ ਆਪਣੇ ਲਖਸ਼ ਤੇ ਕਿਉਂ ਨਹੀਂ ਲਗਾ ਪਾ ਰਿਹਾ।" ਇਹ ਸਵਾਲ ਉਨ੍ਹਾਂ ਦੇ ਮੰਨ ਵਿਚ ਹੀ ਉੱਠਦਾ ਹੈ ਜੋ ਆਪਣੇ ਲਕਸ਼ ਨੂੰ ਹਾਸਲ ਕਰਨ ਲਈ ਠੋਸ ਕਦਮ ਚੁੱਕਦੇ ਹੱਨ ਜੋ ਸਿਰਫ ਸੋਚਦੇ ਹੀ ਰਹਿੰਦੇ ਹੱਨ ਓਨਾ ਦੇ ਮੰਨ ਵਿਚ ਇਹ ਸਵਾਲ ਨਹੀਂ ਆਉਂਦਾ। ਇਹ ਸਮਸਿਆ ਦਾ ਹੱਲ ਅਸੀਂ ਉਦੋਂ ਹੀ ਕੱਢ ਸਕਦੇ ਹਾਂ ਜਦੋ ਸਾਨੂੰ ਇਸ ਪਿੱਛੇ ਦੇ ਕਾਰਨ ਦਾ ਪਤਾ ਹੋਵੇ। ਕਈ ਕਾਰਨਾਂ ਵਿੱਚੋ ਅਸੀਂ ਪੰਜ ਕਾਰਨਾਂ ਬਾਰੇ ਸਮਝਣ ਦੀ ਕੋਸ਼ਿਸ ਕਰਦੇ ਹਾਂ :-
1. ਅਨੁਭਵ (Past experience) :
ਜੀਵਨ ਸਾਡੀ ਕਈ ਤਰ੍ਹਾਂ ਨਾਲ ਪ੍ਰੀਖਿਆ ਲੈਂਦਾ ਹੈ। ਜੇ ਅਸੀਂ ਕਿਸੇ ਤਰ੍ਹਾਂ ਇਕ ਚੁਣੌਤੀ ਨੂੰ ਪਾਰ ਕਰਿਆ ਹੁੰਦਾ ਹੈ ਤਾਂ ਉਹ ਕਾਮਿਆਬੀ ਸਾਨੂੰ ਅਗੇ ਵੀ ਚੁਣੌਤੀਆਂ ਦਾ ਸਾਹਮਣਾ ਕਰਨ ਦਾ ਹੋਂਸਲਾ ਦਿੰਦੀ ਹੈ। ਹੁਣ ਅਸੀਂ ਆਪਣੇ ਕੱਮ ਵਿਚ ਹੋਰ ਬੇਹਤਰ ਬਣਨ ਲਈ ਸਮਾਂ-ਸੂਚੀ (Timetable) ਬਣਾਈ ਹੈ। ਆਪਣੇ ਲਕਸ਼ ਨੂੰ ਪਹਿਲਾ ਨਾਲੋਂ ਹੋਰ ਸਮਾਂ ਦੇਣ ਦੀ ਥਾਨ ਲਈ ਹੈ। ਇਹ ਚੁਣੌਤੀ ਨੂੰ ਪਾਰ ਕਰਨ ਲਈ ਦਿਮਾਗ ਪਿਛਲੇ ਹੋਏ ਅਨੁਭਵ ਵਲ ਦੇਖਦਾ ਹੈ। ਜੇ ਤੁਸੀਂ ਪਹਿਲਾ ਕਿਸੀ ਚੁਣੌਤੀ ਨੂੰ ਪੂਰਾ ਨਹੀਂ ਕਰ ਪਾਏ ਹੋਵੋਗੇ ਤਾਂ ਤੁਹਾਨੂੰ ਇਸ ਵਾਰ ਵੀ ਅਸਫਲ ਹੋਣ ਦਾ ਡਰ ਰਹੇਗਾ। ਜੇ ਇਹ ਡਰ ਹਾਵੀ ਹੋ ਜਾਵੇ ਤਾਂ ਵਿਅਕਤੀ ਆਉਣ ਵਾਲੀ ਚੁਣੌਤੀ ਦਾ ਸਾਹਮਣਾ ਕਰਨ ਦੀ ਕੋਸ਼ਿਸ ਹੀ ਨਹੀਂ ਕਰਦਾ। ਇਸ ਕਰਕੇ ਆਪਣੀ ਪੁਰਾਣੀ ਨਾਕਾਮਿਆਬੀ ਨੂੰ ਆੜੇ ਨਾ ਆਣ ਦਵੋ ਤੇ ਪੁਰਾਣੀ ਗਲਤੀਆਂ ਤੋਂ ਸਿੱਖ ਕੇ ਆਪਣੇ ਆਪ ਨੂੰ ਬੇਹਤਰ ਕਰੋ ।
2. ਤਰਜੀਹ (Priority) :
ਅਸੀਂ ਜਦ ਆਪਣਾ ਲਕਸ਼ ਮਿਥਦੇ ਹਾਂ ਉਦੋਂ ਅਸੀਂ ਇਹ ਨਹੀਂ ਤਹਿ ਕਰਦੇ ਕਿ ਅਸੀਂ ਕਿਸ ਕੱਮ ਨੂੰ ਸਭ ਤੋਂ ਜਿਆਦਾ ਮਹੱਤਤਾ ਦੇਣੀ ਹੈ ਅਤੇ ਕਿਸ ਨੂੰ ਘੱਟ। ਸਾਡੀ ਜਿੰਦਗੀ ਵਿਚ ਸਾਡਾ ਕੋਈ ਇਕ ਲਕਸ਼ ਤਾ ਨਹੀਂ ਹੁੰਦਾ ਬਲਕਿ ਸਾਡੀ ਕਈ ਜਿੰਮੇਵਾਰੀਆਂ ਹੁੰਦੀਆਂ ਹੱਨ। ਉਦਾਹਰਣ ਦੇ ਤੋਰ ਤੇ ਇਕ ਵਿਦਿਆਰਥੀ ਦੇ ਜੀਵਨ ਵਿਚ ਪੜ੍ਹਾਈ ਕਰਨਾ ਹੀ ਇਕ ਲਕਸ਼ ਨਹੀਂ ਹੁੰਦਾ ਉਹ ਪੜ੍ਹਾਈ ਦੇ ਨਾਲ ਨਾਲ ਵੀ ਕਈ ਹੋਰ ਚੀਜਾਂ ਸਿੱਖ ਰਿਹਾ ਹੁੰਦਾ ਹੈ ਜਿਵੇ :- ਖੇਡਾਂ , ਸੰਗੀਤ , ਕੰਪਿਊਟਰ ਆਦਿ। ਹੁਣ ਉਸ ਨੂੰ ਖੁਦ ਨਿਰਧਾਰਿਤ ਕਰਨਾ ਹੁੰਦਾ ਹੈ ਕਿ ਕਿਸ ਕੱਮ ਨੂੰ ਸਭ ਤੋਂ ਪਹਿਲਾ ਕਰਿਆ ਜਾਏ ਤੇ ਕਿਸ ਨੂੰ ਸਭ ਤੋਂ ਘੱਟ ਮਹੱਤਤਾ ਦਿਤਾ ਜਾਵੇ ।
3. ਆਪਣੇ ਮੰਨ ਤੇ ਕਠੋਰਤਾ (Rude On Self) :
ਆਪਣੀ ਮੰਜਿਲ ਨੂੰ ਪਾਉਣ ਲਈ ਕਈ ਵਾਰ ਵਿਅਕਤੀ ਜਜਬਾਤੀ ਹੋ ਜਾਂਦਾ ਹੈ ਜਦੋ ਉਹ ਕੋਸ਼ਿਸ ਕਰਨ ਦੇ ਬਾਵਜੂਦ ਵੀ ਕਾਮਿਆਬ ਨਹੀਂ ਹੁੰਦਾ ਤਾ ਉਹ ਆਪਣੇ ਆਪ ਵਿਚ ਕਮੀਆਂ ਕੱਢਣੀਆਂ ਸ਼ੁਰੂ ਕਰ ਦਿੰਦਾ ਹੈ। ਉਹ ਆਪਣੀ ਇਸ ਨਾਕਾਮਿਆਬੀ ਨੂੰ ਇਕ ਕਮੀ ਜਾਣ ਕੇ ਆਪਣੇ ਆਪ ਨੂੰ ਕੌਸਦਾ ਰਹਿੰਦਾ ਹੈ। ਇਹ ਇਕ ਗੱਲ ਉਸ ਨੂੰ ਪ੍ਰੋਤਸ਼ਾਹਿਤ ਕਰਨ ਦੇ ਵਜਾਏ ਉਸ ਨੂੰ ਨਿਰਾਸ਼ ਕਰ ਦਿੰਦੀ ਹੈ ਬਜਾਏ ਆਪਣੇ ਆਪ ਨੂੰ ਸਜਾ ਦੇਣ ਦੇ ਕਾਮਿਆਬੀ ਤੋਂ ਬਾਅਦ ਆਪਣੇ ਆਪ ਨੂੰ ਮੁਆਫ ਕਰ ਕੇ ਦੁਬਾਰਾ ਕੋਸ਼ਿਸ ਕਰਨੀ ਚਾਹੀਦੀ ਹੈ। ਇਕ ਗੱਲ ਜਰੂਰ ਯਾਦ ਰੱਖੋ ਕੀ ਸਫਲਤਾ ਪਾਉਣ ਲਈ ਮਿਹਨਤ ਤੇ ਸਮਾਂ ਲਗਦਾ ਹੈ।
4. ਆਦਤ (Habit) :
ਜਦ ਵੀ ਅਸੀਂ ਕੁਜ ਨਵਾਂ ਕਰਨ ਦੀ ਸੋਚਦੇ ਹਾਂ ਤਾਂ ਤੁਸੀਂ ਆਪਣੀ ਇਸ ਪੁਰਾਣੀ ਆਦਤ ਨੂੰ ਪਹਿਲਾ ਛੱਡਣ ਦੀ ਕੋਸ਼ਿਸ ਕਰੋਗੇ। ਜੋ ਕੀ ਸ਼ੁਰੂਆਤ ਵਿਚ ਆਸਾਨ ਨਹੀਂ ਹੁੰਦਾ। ਸ਼ੁਰੂ ਵਿੱਚ ਜੋ ਵੀ ਚੀਜ ਕਰੋ ਉਸ ਵਿਚ ਜਿਆਦਾ ਮੇਹਨਤ ਕਰਨੀ ਪੈਂਦੀ ਹੈ। ਬਾਅਦ ਵਿੱਚ ਜਦੋ ਉਸ ਦੀ ਆਦਤ ਪੈ ਜਾਂਦੀ ਹੈ ਫੇਰ ਉਹ ਕੰਮ ਕਰਨ ਵਿਚ ਜਿਆਦਾ ਮੁਸ਼ਕਿਲ ਨਹੀਂ ਹੁੰਦੀ ਕਈ ਮੇਹਨਤ ਤੋਂ ਸੰਗਣ ਵਾਲੇ ਪਹਿਲਾ ਪੜਾ ਹੀ ਨਹੀਂ ਪਾਰ ਕਰ ਪਾਉਂਦੇ। ਇਕ ਚੀਜ ਨੂੰ ਬਾਰ ਬਾਰ ਕਰਨ ਨਾਲ ਉਹ ਸਾਡੀ ਆਦਤ ਬਣ ਜਾਂਦੀ ਹੈ। ਆਦਤ ਨਾਲ ਹੀ ਅਸੀਂ ਆਪਣੇ ਲਕਸ਼ ਨੂੰ ਸਖਾਲੇ ਢੰਗ ਨਾਲ ਪਾ ਸਕਦੇ ਹਾਂ।
5. ਮਾਨਸਿਕਤਾ (Mentality) :
ਇਹ ਸਾਰੀ ਖੇਡ ਦਿਮਾਗ ਦੀ ਹੈ ਤੇ ਦਿਮਾਗ ਖਿਡਾਰੀ ਹੈ ਇਸ ਖੇਡ ਨੂੰ ਤੁਸੀਂ ਚੰਗੀ ਤਰ੍ਹਾਂ ਉਦੋਂ ਹੀ ਖੇਡ ਪਾਓਗੇ ਜਦੋ ਤੁਸੀਂ ਦਿਮਾਗ ਬਾਰੇ ਹੋਰ ਜਾਣੋਗੇ। ਜਿਵੇਂ ਹਰ ਵਿਅਕਤੀ ਦਾ ਧਿਆਨ ਨਾਲ ਕਮ ਕਰਨ ਦਾ ਸਮਾਂ ਵਖੋ-ਵੱਖਰਾ ਹੁੰਦਾ ਹੈ। ਕਈ ਵਿਅਕਤੀਆਂ ਦਾ ਧਿਆਨ 15 ਮਿੰਟ ਰਹਿੰਦਾ ਹੈ ਤੇ ਕਈਆਂ ਦਾ 30 ਮਿੰਟ ਆਪਣੇ ਦਿਮਾਗ ਨੂੰ ਸਮਝੋ ਤੇ ਉਸ ਨੂੰ ਕੁਝ ਸਮੇ ਬਾਅਦ ਅਰਾਮ ਦੇਵੋ। ਜੇ ਤੁਸੀਂ ਇਕ ਵਾਰ ਹੀ ਸਾਰਾ ਕੱਮ ਖ਼ਤਮ ਕਰਨ ਦੀ ਸੋਚੋਗੇ ਤਾਂ ਤੁਸੀਂ ਉਸ ਨੂੰ ਬੇਹਤਰ ਢੰਗ ਨਾਲ ਨਹੀਂ ਕਰ ਪਾਉਂਗੇ। ਕੋਈ ਵੀ ਕੱਮ ਨੂੰ ਛੋਟੇ ਛੋਟੇ ਹਿਸਿਆਂ ਵਿਚ ਵੰਡ ਕੇ ਕਰਨ ਨਾਲ ਤੁਹਾਡੀ ਸਕਾਰਾਤਮਕ ਸ਼ਕਤੀ ਬਣੀ ਰਹੇਗੀ।
You should post this on quora
ReplyDelete👍🏻
ReplyDelete👌👍👌
ReplyDelete