ਭਾਵਨਾ ਅਤੇ ਜਜਬਾਤ
ਛੋਟੇ ਹੁੰਦੇਆਂ ਸਾਡੇ ਮਨ ਵਿੱਚ ਬਹੁਤ ਸਾਰੇ ਸਵਾਲ ਹੁੰਦੇ ਹਨ। ਅਸੀਂ ਹੋਲੀ - ਹੋਲੀ ਏਧਰੋਂ -ਉਧਰੋਂ ਸਿੱਖ ਕੇ ਉਨ੍ਹਾਂ ਸਵਾਲਾ ਦਾ ਜਵਾਬ ਲੱਭ ਲੈਂਦੇ ਹਾਂ। ਜਿਸ ਚੀਜ ਬਾਰੇ ਕੋਈ ਨਾ ਦੱਸੇ ਤੇ ਸਾਨੂੰ ਵੀ ਕੁਝ ਖਾਸ ਨਾ ਪੱਤਾ ਹੋਵੇ ਤਾ ਸਾਡਾ ਦਿਮਾਗ ਆਪਣੇ ਆਪ ਹੀ ਸਵਾਲ ਦੇ ਜਵਾਬ ਬਣਾ ਲੈਂਦਾ ਹੈ। ਇਹ ਸਹੀ ਹੋ ਜਾਂ ਗਲਤ ਕੋਈ ਫਰਕ ਨਹੀਂ ਪੈਂਦਾ।
ਜਿਵੇਂ ਜਦੋ ਅਸੀਂ ਦੁਖੀ ਹੁੰਦੇ ਹਾਂ ਅਤੇ ਜੇਕਰ ਉਸ ਤੋਂ ਬਾਦ ਕੁਝ ਚੰਗਾ ਹੋ ਜਾਂਦਾ ਹੈ ਤੇ ਅਸੀਂ ਫੇਰ ਹੱਸਣ ਲੱਗ ਪੈਂਦੇ ਹਾਂ। ਜਦੋ ਇਹ ਕਈ ਬਾਰ ਇਕ ਖਾਸ ਢੰਗ (pattern) ਵਿੱਚ ਸਾਡੇ ਨਾਲ ਵਾਪਰਦਾ ਹੈ , ਦੁੱਖ -ਸੁੱਖ , ਸੁੱਖ -ਦੁੱਖ ਉਦੋਂ ਸਾਡਾ ਦਿਮਾਗ ਇਹ ਅਨੁਮਾਨ ਲਗਾਂਦਾ ਹੈ ਕਿ "ਜਦੋ ਵੀ ਮੈ ਹੱਸਦਾ ਹਾਂ ਉਸ ਤੋਂ ਬਾਅਦ ਦੁੱਖ ਜਰੂਰ ਆਉਂਦਾ ਹੈ " । ਹੁਣ ਉਹ ਵਿਅਕਤੀ ਜਾਦਾ ਹੱਸਣ ਤੋਂ ਸੰਕੋਚ ਕਰਦਾ ਹੈ ਅਤੇ ਹੱਸਣ ਵੇਲੇ ਮੰਨ ਵਿਚ ਸੋਚਦਾ ਹੈ "ਕੱਟ ਖੁਸ਼ੀ ਮਨਾਂ ਲਵਾ ਤਾਕਿ ਘੱਟ ਦੁੱਖ ਆਵੇ"। ਇਸ ਪ੍ਰਕਾਰ ਦੀ ਕਈ ਗੱਲਾਂ ਵਿਅਕਤੀ ਆਪਣੇ ਮੰਨ ਵਿਚ ਲੈਕੇ ਭਰਮਦਾ ਰਹਿੰਦਾ ਹੈ। ਇਸ ਸਮੱਸਿਆ ਦਾ ਹੱਲ ਬਹੁਤ ਸੌਖਾ ਹੈ। (check in ਹੱਲ paragraph )
ਨਾ ਤਾਂ ਸਾਡੇ ਨਾਲ ਕੋਈ ਇਹ ਗੱਲਾਂ ਸਾਂਜੀ ਕਰਦਾ ਹੈ ਅਤੇ ਨਾ ਹੀ ਅਸੀਂ ਵਿਵੇਕ ਬੁਧਿ ਨਾਲ ਕਦੇ ਵਿਚਾਰ ਕਰਦੇ ਹਾਂ। ਇਸ ਤੋਂ ਪਹਿਲਾਂ ਕਿ ਤੁਸੀਂ ਸਮਝ ਸਕੋ ਕਿ ਤੁਹਾਡੀਆਂ ਭਾਵਨਾਵਾਂ ਤੁਹਾਡੇ ਵਿਚਾਰਾਂ ਅਤੇ ਵਿਹਾਰ ਨੂੰ ਕਿਵੇਂ ਪ੍ਰਭਾਵਤ ਕਰਦੀਆਂ ਹਨ, ਤੁਹਾਨੂੰ ਭਾਵਨਾਵਾਂ ਬਾਰੇ ਕੁਝ ਗੱਲਾਂ ਜਾਣਨ ਦੀ ਜ਼ਰੂਰਤ ਹੈ।
- ਚਾਰਲਸ ਡਾਰਵਿਨ ਅਨੁਸਾਰ ਜਜਬਾਤ ਮਨੁੱਖ ਅੰਦਰ ਵਿਕਾਸਵਾਦ ( Darwin theory of evolution ) ਦੁਆਰਾ ਵਿਕਸਿਤ ਹੋਏ ਹੱਨ।
- ਵੈਸੇ ਤਾਂ ਦਾਰਸ਼ਨਿਕਾਂ ਦਵਾਰਾ ਜਜ਼ਬਾਤ 20 ਪ੍ਰਕਾਰ ਤੋਂ ਜਾਂਦਾ ਦੇ ਪਾਏ ਗਏ ਹੱਨ। ਇਹ ਪਾਇਆ ਗਿਆ ਹੈ ਕਿ ਹਰ ਭਾਸ਼ਾ ਵਿਚ ਜਜਬਾਤ ਵਿਅਕਤ ਕਰਨ ਦਾ ਢੰਗ ਅਲੱਗ ਹੁੰਦਾ ਹੈ ਪਰ ਆਮ ਤੋਰ ਤੇ ਇਹ 6 ਪ੍ਰਕਾਰ ਦੇ ਮੰਨੇ ਜਾਂਦੇ ਹਨ।
- ਦੁੱਖ 😔
- ਸੁੱਖ 😆
- ਗੁੱਸਾ 😡
- ਹੈਰਾਨੀ 😲
- ਡੱਰ 😖
- ਉਤੇਜਨਾ 😃
- ਜਜਬਾਤ ਤੇ ਭਾਵਨਾਵਾਂ ਕਈ ਵਾਰ ਸਾਨੂ ਇਕੋ ਜਿਹੇ ਲੱਗਦੇ ਹੱਨ ਪਰ ਇਹ ਦੋ ਅਲੱਗ ਅਲੱਗ ਗੱਲਾਂ ਹੱਨ। ਇਨ੍ਹਾਂ ਵਿੱਚ ਬਹੁਤ ਅੰਤਰ ਹੈ :-
- ਜਜਬਾਤ(emotions) ਰਸਾਇਣਕ ਪ੍ਰਤੀਕ੍ਰਿਆ ਹੋਣ ਕਾਰਣ ਮਹਿਸੂਸ ਹੁੰਦੇ ਹੱਨ। ਇਹ ਰਸਾਇਣ ਵਿਅਕਤੀ ਦੇ ਸ਼ਰੀਰ ਵਿੱਚ ਉਸੋ ਬਣਦੇ ਹੱਨ ਜਦੋ ਸਾਨੂੰ ਕਿਸੇ ਸਤਿਥੀ ਤੇ ਕੋਈ ਪ੍ਰਤੀਕਿਰਿਆ ਦੇਣੀ ਹੁੰਦੀ ਹੈ। ਇਹ ਬਹੁਤ ਥੋੜੇ ਸਮੇ ਵਿਚ ਹੀ ਵਿਅਕਤੀ ਤੇ ਹਾਵੀ ਹੁੰਦੇ ਹੱਨ। ਉਸ ਵਿਅਕਤੀ ਤੇ ਇਨਾ ਦਾ ਪ੍ਰਭਾਵ ਜਿਆਦਾ ਦੇਰ ਲਈ ਨਹੀਂ ਰਹਿੰਦਾ।
- ਭਾਵਨਾ (feelings)ਕਿਹੋ ਜਿਹੀ ਹੈ ਇਹ ਕਈ ਗੱਲਾਂ ਦੇ ਭਰਬਾਵ ਨਾਲ ਬਣਦੀ ਹੈ। ਜਿਵੇਂ :- ਸਥਾਨ, ਵਾਤਾਵਰਨ, ਹਾਲਤ ਅਤੇ ਜਜਬਾਤਾਂ ਤੇ ਨਿਰਭਰ ਹੈ। ਭਾਵਨਾ ਦਾ ਭਰਬਾਵ ਵਿਅਕਤੀ ਤੇ ਜਜਬਾਤ ਤੋਂ ਜਿਆਦਾ ਦੇਰ ਲਈ ਰਹਿੰਦਾ ਹੈ
- ਅਸੀਂ ਖੁਸ਼ੀ ਨੂੰ ਸਭ ਤੋਂ ਜਿਆਦਾ ਮਹੱਤਵ ਦਿੰਦੇ ਹਾਂ ਪਰ ਹਰ ਜਜਬਾਤ ਦਾ ਸਾਡੇ ਜੀਵਨ ਵਿਚ ਮੈਨੇ ਰੱਖਦਾ ਹੈ। ਅਸੀਂ ਖੁਸ਼ੀ ਦੇ ਜਜਬਾਤ ਨੂੰ ਪਾਉਣਾ ਹੀ ਆਪਣਾ ਮਕਸਦ ਸਮਜਦੇ ਹਾਂ ਪਰ ਅਸਲ ਖੁਸ਼ੀ ਜਜਬਾਤਾਂ ਤੋਂ ਪਰੇ ਹੈ।
- ਅਸੀਂ ਦੁਖ ਨੂੰ ਕਰਮ ਦੇ ਫ਼ਲ ਵਜੋਂ ਦੇਖਦੇ ਹਾਂ। ਜੋ ਕਿ ਸਹੀ ਵੀ ਹੈ ਤੇ ਨਹੀਂ ਵੀ। ਦੁੱਖ ਇਕ ਜਜਬਾਤ ਹੈ ਜੋ ਸਾਨੂ ਸੰਕੇਤ ਦੇ ਰਿਹਾ ਹੈ ਕਿ ਕੁਝ ਮਾੜਾ ਹੋਇਆ ਹੈ। ਇਸ ਨੂੰ ਕਰਮ ਨਾਲ ਜੋੜਨਾ ਮਤਲਬ ਪੰਬਲ-ਪੂਸੇ ਵਿਚ ਪੈਣਾ ਹੈ।
- ਕਿ ਮੈ ਅਪਣੇ ਜਜਬਾਤਾਂ ਨੂੰ ਕਾਬੂ ਕਰ ਸਕਦਾ ਹਾਂ ? ਜਜਬਾਤ ਸਾਡੇ ਜੀਵਨ ਦਾ ਇਕ ਅੰਗ ਹੈ ਜਿਸ ਤੋਂ ਅਸੀਂ ਭੱਜ ਨਹੀਂ ਸਕਦੇ ਬਲਕਿ ਇਨ੍ਹਾਂ ਨੂੰ ਕਾਬੂ ਕਾਰਣ ਦਾ ਸੋਚਣ ਦੇ ਬਜਾਏ ਸਤਿਥੀ ਸਨੁਸਾਰ ਨਿਰਪੱਖ ਹੋ ਕੇ ਸਹੀ ਫੈਸਲਾ ਲੈਣ ਦੀ ਕੱਲਾ ਸਿਖੀਏ ।
- ਕਿ ਜਜਬਾਤੀ ਹੋਣਾ ਇਕ ਕਮਜ਼ੋਰੀ ਹੈ ? ਨਹੀਂ ਜਜਬਾਤੀ ਹੋਣਾ ਕਮਜ਼ੋਰੀ ਨਹੀਂ ਬਲਕਿ ਜਜਬਾਤਾਂ ਨੂੰ ਨਾ ਸਮਝਣਾ ਕਮਜ਼ੋਰੀ ਹੈ।
- ਕਿ ਦੂਜਿਆਂ ਕੋਲ ਜਜਬਾਤ ਜਾਹਰ ਕਰਨਾ ਸਹੀ ਹੈ ? ਜਜਬਾਤ ਹਰ ਕਿਸੇ ਮੁੱਹਰੇ ਜਾਹਰ ਕਾਰਣ ਜਰੂਰਤ ਨਹੀਂ। ਸਾਨੂ ਆਪਣੇ ਨਜਦੀਕੀਆਂ ਨਾਲ ਹੀ ਜਜਬਾਤ ਖੋਲਣੇ ਚਾਹੀਦੇ ਹੰਨ ਜੋ ਸਾਨੂ ਸੰਜੀਦਾ ਹੋਣ ।
- ਕਿ ਕੋਈ ਹੋਰ ਵਿਅਕਤੀ ਮੇਰੇ ਜਜਬਾਤਾਂ ਨੂੰ ਛੇੜ ਕੇ ਮੈਨੂੰ ਦੁਖੀ ਕਰ ਸਕਦਾ ਹੈ ? ਨਹੀਂ ਜੇਕਰ ਤੁਸੀਂ ਭਾਵਨਾਤਮਕ ਤੋਰ ਤੇ ਜਾਗਰੂਕ ਹੋ ਤਾਂ ਤੁਹਾਨੂੰ ਕੋਈ ਕਿਸੇ ਵੀ ਤਰਾਂ ਭਾਵਨਾਤਮਕ ਤੋਰ ਤੇ ਤੰਗ ਨਹੀਂ ਕਰ ਸਕਦਾ। ਜੇਕਰ ਤੁਸੀਂ ਦੁਖ ਸੁਖ ਜਾਂ ਕਿਸੇ ਵੀ ਪ੍ਰਕਾਰ ਦੇ ਜਜਬਾਤਾਂ ਰਾਹੀਂ ਗੁਜਰ ਰਹੇ ਹੋ ਤਾਂ ਇਸ ਦੀ ਜਿੰਮੇਵਾਰੀ ਕਿਸੇ ਹੋਰ ਦੀ ਨਹੀਂ ਤੁਹਾਡੀ ਹੀ ਹੈ।
- ਕਿ ਜਜਬਾਤਾਂ ਨੂੰ ਕਾਬੂ ਕਰਨਾ ਮਤਲਬ ਕਿਸੇ ਮਸ਼ੀਨ ਵਾਂਗੂ ਰਹਿਣਾ ਹੈ ? ਨਹੀਂ ਅਸੀਂ ਆਪਣੇ ਜਜਬਾਤਾਂ ਨੂੰ ਦਬਾਉਣਾ ਨਹੀਂ ਹੈ ਬਲਕਿ ਜਜਬਾਤ ਅਨੁਸਾਰ ਉਸ ਸਮੇ ਨੂੰ ਕਿਸ ਤਰਾਂ ਸੰਭਾਲਣਾ ਹੈ ਉਸ ਬਾਰੇ ਸਹੀ ਫੈਸਲਾ ਲੈਣਾ ਹੈ।
ਬਹੁਤ ਵਧਿਆ
ReplyDelete👍👏😊Great
ReplyDelete👍🏻
ReplyDeleteਵਧੀਆ ਲਿਖ਼ਤ।
ReplyDeletethnx bai
DeleteBhot vdya likhya 22
ReplyDeletetanvad vir
Deletethnx to all of you
ReplyDelete👌👌👌
ReplyDelete