ਜਾਤ , ਧਰਮ ਅਤੇ ਗੁਮਾਨ
ਮਨੁੱਖ ਹੁਣ ਤਕ ਦਿਮਾਗੀ ਅਤੇ ਸਮਾਜਿਕ ਤੋਰ ਤੇ ਪਹਿਲਾ ਨਾਲੋਂ ਬਹੁਤ ਵਿਕਸਿਤ ਹੋ ਗਿਆ ਹੈ। ਅੱਜ ਦੇ ਸਮੇਂ ਦਾ ਮਨੁੱਖ ਵਦੀਆਂ ਪੜ੍ਹਾਈ ਦਾ ਧਾਰਨੀ ਤੇ ਸਮਜਦਾਰ ਹੋ ਗਿਆ ਹੈ। ਹੁਣ ਲੋਕਾਂ ਨੂੰ ਪਤਾ ਹੈ ਕਿ ਜਾਤ ਪਾਤ ਦੀ ਸਮਾਜ ਵਿਚ ਕੋਈ ਜਰੂਰਤ ਨਹੀਂ ਅਤੇ ਆਪਣੀ ਉੱਚੀ ਜਾਤ ਦਾ ਗੁਮਾਨ ਕਰਨਾ ਸਹੀ ਗੱਲ ਨਹੀਂ। ਇਕ ਵਿਅਕਤੀ ਦੀ ਪਛਾਣ ਉਸ ਦੇ ਕੰਮ ਤੋਂ ਹੈ ਨਾ ਕੇ ਉਸ ਕੇ ਉਸ ਨੂੰ ਜਨਮ ਤੋਂ ਮਿਲੀ ਜਾਤ ਵਰਣ ਤੋਂ।
ਇਨਸਾਨ ਨੇ ਜਾਤ ਪਾਤ ਦੀ ਰਚਨਾ ਸਮਾਜ ਦੇ ਭੱਲੇ ਲਈ ਹੀ ਕਿੱਤੀ ਹੋਵੇਗੇ ਪਰ ਇਸ ਦਾ ਸਿੱਟਾ ਭੇਦ ਭਾਵ ਹੀ ਨਿਕਲਿਆ। ਜੇਕਰ ਅੱਸੀ ਵਿਚਾਰੀਏ, ਸਾਡੀ ਸੋਚ ਸਹੀ ਹੋਵੇ ਤਾ ਵਰਣ ਵੰਡ ਵੀ ਕੋਈ ਗ਼ਲਤ ਗੱਲ ਨਹੀਂ। ਸਹੀ ਸੋਚ ਨਾਲ ਜੇਕਰ ਇਸ ਨੂੰ ਅੱਸੀ ਜਨਮ ਨਾਲ ਨਾ ਜੋੜੀਏ ਬਲਕਿ ਵਿਅਕਤੀ ਦੇ ਕੰਮ ਕਾਰਵਿਹਾਰ ਨਾਲ ਜੋੜ ਕੇ ਵੇਖੀਏ ਤਾਂ । ਹੁਣ ਇਸ ਦਾ ਮਤਲਬ ਇਹ ਨਹੀਂ ਹੈ ਕਿ ਜਾਤ ਪਾਤ ਸਮਾਜ ਵਿਚ ਲਾਗੂ ਹੋਣੀ ਚਾਹੀਦੀ ਹੈ। ਇਸ ਦਾ ਮਤਲਬ ਇਹ ਹੈ ਕਿ ਅਸਲ ਜੱੜ ਵਿਅਕਤੀ ਦੀ ਸੋਚ ਹੈ। ਸਾਰੀਆਂ ਦੀ ਸੋਚ ਮਿਲ ਕੇ ਹੀ ਸਮਾਜ ਦਾ ਢਾਂਚਾ ਬਣਾਂਦੀ ਹੈ । ਵਿਅਕਤੀ ਕਿਸੇ ਚੀਜ ਨੂੰ ਮੰਨਣ ਦਾ ਕਾਰਣ ਕੀ ਦੱਸਦਾ ਹੈ ਇਥੋਂ ਉਸ ਦੀ ਸੋਚ ਦੀ ਗਹਰਾਈ ਦਾ ਪਤਾ ਚਲਦਾ ਹੈ।
ਅੱਸੀ ਹਰ ਗੱਲ ਦਾ ਹੱਲ ਬਾਹਰ ਲੱਭਦੇ ਹਾਂ ਪਰ ਹਰ ਸਵਾਲ ਦਾ ਜਵਾਬ ਅੰਦਰ ਹੈ। ਹੁਣ ਅਸੀਂ ਵਰਣ ਵੰਡ ਨੂੰ ਤਿਆਗਣ ਦੀ ਤਰਫ ਵੱਧ ਰਹੇ ਹਾਂ। ਅੱਸੀ ਆਪਣੇ ਧਰਮ ਨੂੰ ਹੀ ਮਹੱਤਤਾ ਦੇ ਰਹੇ ਹਾਂ ਤੇ ਇਸ ਨੂੰ ਹੱਲ ਬੀ ਸੱਮਝਦੇ ਹਾਂ ਕਿਉਂਕਿ ਇਸ ਨਾਲ ਏਕਤਾ ਵਧਦੀ ਹੈ ਤੇ ਜਾਤ ਦੇ ਨਾਮ ਤੇ ਭੇਦ ਭਾਵ ਨਹੀਂ ਹੁੰਦਾ। ਪਰ ਕਿਆ ਇਹ ਹੱਲ ਹੈ ? ਪੂਰੇ ਹੱਲ ਲਈ ਸਾਨੂ ਜੱੜ ਤੇ ਕੰਮ ਕਰਨਾ ਪੈਣਾ ਜਿਸ ਬਾਰੇ ਅਸੀਂ ਪਹਿਲਾ ਗੱਲ ਕੀਤੀ ਸੀ। ਸਾਡੀ ਸਮਾਜ ਨੂੰ ਵੇਖਣ ਦਾ ਨਜਰੀਆ ਕੀ ਹੈ ਅਤੇ ਕਿਸੀ ਚੀਜ ਨੂੰ ਮੰਨਣ ਦਾ ਅਸੀ ਕਰਨ ਕੀ ਸਮਝਦੇ ਹਾਂ।
ਜਿਸ ਸਮਾਜ ਵਿਚ ਜਾਤ-ਪਾਤ ਬਣਾਈ ਗਈ ਹੈ।ਉਸੇ ਸਮਾਜ ਦਾ ਹਿੱਸਾ ਹੋਣ ਕਾਰਨ ਇਸ ਦੀ ਛਾਪ ਸਾਡੇ ਅੰਦਰ ਹਮੇਸ਼ਾ ਰਹੇਗੀ। ਇਸ ਸਮੇ ਜਾਤ-ਪਾਤ ਦੀ ਪ੍ਰਨਾਲੀ ਖਤਮ ਹੋਣ ਦੀ ਕਗਾਰ ਤੇ ਹੈ। ਪਰ ਬਿਨਾ ਬਿਬੇਕ ਬੁਧੀ ਮਨੁੱਖ ਆਪਣੇ ਧਰਮ ਤੇ ਮਾਣ ਕਰਨ ਲੱਗ ਪੈਂਦਾ ਹੈ। ਜੋ ਮਾਨ ਅਹੰਕਾਰ ਦਾ ਹੀ ਰੂਪ ਹੈ।ਇਸ ਦਾ ਉਦੋਂ ਪਤਾ ਲੱਗਦਾ ਹੈ ,ਜਦ ਦੋ ਵੱਖ ਧਰਮ ਨੂੰ ਮੰਨਣ ਵਾਲਿਆਂ ਵਿਚ ਬਹਸ ਹੁੰਦੀ ਹੈ।
➣ਸਿੱਟਾ
ਸਾਂਨੂੰ ਅੱਪਣੀਆਂ ਆਗੂਆਂ , ਪੁਰਖਿਆਂ , ਸ਼ਹੀਦਾਂ ,ਜੋਦੀਆਂ ਤੇ ਧਰਮਗੁਰੂਆਂ ਤੇ ਮਾਨ ਜਰੂਰ ਹੁਣ ਚਾਹੀਦਾ ਹੈ। ਪਰ ਸਾਨੂੰ ਇਹ ਵੀ ਧੀਆਂ ਰੱਖਣਾ ਚਾਹੀਦਾ ਹੈ ਕਿ ਸਾਡਾ ਇਹ ਅਭਿਮਾਨ ਕਿਸੇ ਹੋਰ ਨੂੰ ਨੀਵਾਂ ਨਾ ਵਿਖਾਵੇ। ਇਹ ਤਾਂ ਹੀ ਹੋ ਸਕਦਾ ਹੈ ਜਦੋ ਸਾਡੀ ਸੋਚ ਸਹੀ ਹੋ ਤੇ ਅੱਸੀ ਕਾਰਣ ਸਹੀ ਦਈਏ। ਸਾਡਾ ਇਹ ਮਾਣ ਸਾਨੂ ਦੱਸਣਾ ਨਾ ਪਵੈ , ਬਲਕਿ ਸਾਡੀ ਚੰਗੀ ਕਰਨੀ ਵਿਚ ਹੀ ਸਾਡੇ ਧਰਮ ਦੇ ਸੰਸਕਾਰ ਦਿਸਣੇ ਚਾਹੀਦੇ ਹਨ।
NOTE :-
1. If you like or dislike this article then let us know in comments .
2. Also give us suggestion's on such problems like this , we will post next article on that.
3. Do share and support.
Good observation
ReplyDeleteGreat think
ReplyDeleteGreat deed
ReplyDeleteGreat deed
ReplyDelete👌👌
ReplyDelete